Punjabi Mein Shayari | Punjabi Thought | Thought In Punjabi Punjabi Thoughts , Thought of the Day in Punjabi , Motivational thought of the day in Punjabi. If you live a happy life , Want to live , Then yourself , Be objective , Not with people. Punjabi Thoughts on Life , Punjabi Thoughts on Zindagi. Thought of the Day in Punjabi Language , Thought of the Day 2022
Shayari in Punjabi Language. Punjabi Mein Shayari. One thing to remember ,The second chance is to tell stories , Not life. Sadgi Quotes in Punjabi

Punjabi Mein Shayari | Punjabi Thought | Thought In Punjabi

ਜੇਕਰ ਤੁਸੀਂ ਖੁਸ਼ਹਾਲ ਜੀਵਨ
ਜਿਉਣਾ ਚਾਹੁੰਦੇ ਹੋ
ਤਾਂ ਆਪਣੇ ਆਪ ਨੂੰ
ਉਦੇਸ਼ ਨਾਲ ਬੰਨੋ
ਨਾ ਕਿ ਲੋਕਾਂ ਨਾਲ

ਜੇ ਵਿਸ਼ਵਾਸ ਦੂਜਿਆਂ ਤੇ ਹੋਵੇ
ਤਾਂ ਕਮਜ਼ੋਰੀ ਬਣ ਜਾਂਦਾ
ਜੇ ਵਿਸ਼ਵਾਸ ਆਪਣੇ ਤੇ ਹੋਵੇ
ਤਾਂ ਤਾਕਤ ਬਣ ਜਾਂਦਾ

ਗਲਤੀ ਉਸਨੂੰ ਕਹਿੰਦੇ ਨੇ
ਜਿਸ ਤੋਂ ਤੁਸੀਂ ਕੁਝ ਸਿੱਖਿਆ ਹੀ ਨਹੀਂ
ਵਕਤ ਜਦੋਂ ਹਿਸਾਬ ਕਰਦਾ
ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ

ਵਕਤ ਬੁਰਾ ਹੈ ਤਾਂ ਮਿਹਨਤ ਕਰੋ
ਵਕਤ ਚੰਗਾ ਹੈ ਤਾਂ ਗਰੀਬ ਦੀ ਮੱਦਦ ਕਰੋ
ਕਿਸੇ ਨੀ ਦੇਣਾ ਤੇਰਾ ਸਾਥ ਇੱਥੇ
ਲੜਨਾ ਵੀ ਖੁਦ ਨੂੰ ਪੈਣਾ
ਤੇ ਸੰਭਲਣਾ ਵੀ ਖੁਦ ਨੂੰ

ਹਾਰੇ ਹੋਏ ਦੀ ਸਲਾਹ
ਜਿੱਤੇ ਹੋਏ ਦਾ ਅਨੁਭਵ
ਅਤੇ ਖੁਦ ਦਾ ਦਿਮਾਗ਼
ਬੰਦੇ ਨੂੰ ਕਦੇ ਹਾਰਨ ਨਹੀਂ ਦਿੰਦੇ
ਹਰ ਵੱਡੀ ਕਾਮਯਾਬੀ
ਇੱਕ ਛੋਟੇ ਸੁਪਨੇ ਤੋਂ
ਸ਼ੁਰੂ ਹੁੰਦੀ ਹੈ

ਜਿੰਦਗੀ ਤੁਹਾਨੂੰ ਉਹ ਨਹੀਂ ਦੇਵੇਗੀ
ਜੋ ਤੁਸੀਂ ਚਾਹੁੰਦੇ ਹੋ
ਜਿੰਦਗੀ ਤੁਹਾਨੂੰ ਉਹ ਦੇਵੇਗੀ
ਜਿਸ ਦੇ ਤੁਸੀਂ ਕਾਬਿਲ ਹੋ

ਸਮਝਣੀ ਹੈ ਜਿੰਦਗੀ ਤਾਂ
ਪਿੱਛੇ ਦੇਖੋ
ਜਿਉਣੀ ਹੈ ਜਿੰਦਗੀ ਤਾਂ
ਅੱਗੇ ਦੇਖੋ

ਜਿੰਦਗੀ ਨੂੰ ਖੁਸ਼ ਰਹਿਕੇ ਜੀਉ
ਕਿਉਂਕਿ ਰੋਜ਼ ਸ਼ਾਮ ਨੂੰ ਸਿਰਫ਼ ਸੂਰਜ ਹੀ ਨਹੀਂ ਢਲਦਾ
ਤੁਹਾਡੀ ਅਨਮੋਲ ਜ਼ਿੰਦਗੀ ਵੀ ਢਲਦੀ ਹੈ
ਲੇਖਾਂ ਦੀਆਂ ਲਿਖੀਆਂ ਤੇ
ਚੱਲਦਾ ਨਾ ਜੋਰ ਵੇ
ਬੰਦਾ ਕੁਝ ਹੋਰ ਸੋਚੇ
ਰੱਬ ਕੁਝ ਹੋਰ ਵੇ
ਜਿਸ ਦਿਨ ਸਾਦਗੀ
ਸ਼ਿੰਗਾਰ ਹੋ ਜਾਵੇਗੀ
ਉਸ ਦਿਨ ਸ਼ੀਸ਼ੇ ਦੀ ਵੀ
ਹਾਰ ਹੋ ਜਾਵੇਗੀ
ਇੱਕ ਗੱਲ ਯਾਦ ਰੱਖੀ ਸੱਜਣਾ
ਦੂਜਾ ਮੌਕਾ ਕਹਾਣੀਆਂ ਦਿੰਦੀਆਂ ਨੇ
ਜਿੰਦਗੀ ਨਹੀਂ
ਨਜ਼ਾਰਾ ਹੀ ਅਲੱਗ ਹੁੰਦਾ
ਬਜ਼ੁਰਗਾਂ ਦੇ ਨਿੱਘ ਦਾ
ਕਦੀ ਉਹਨਾਂ ਦੀ ਬੁੱਕਲ ਚ
ਬਹਿ ਕੇ ਤਾਂ ਦੇਖ
ਬਹੁਤਾ ਬੋਲਣ ਵਾਲੇ ਜਦੋਂ
ਚੁੱਪ ਹੋ ਜਾਂਦੇ ਆ
ਤਾਂ ਕਾਰਣ ਕੋਈ
ਆਮ ਨਹੀਂ ਹੁੰਦੇ
ਮੇਲ ਕਿੱਥੇ ਹੋਣਾ ਸੀ
ਉਹ ਕਿਤਾਬ
ਮੈਂ ਅਨਪੜ੍ਹ
ਸ਼ਿੰਗਾਰਾ ਦਾ ਸਮਾਂ ਸੀਮਿਤ ਹੁੰਦਾ ਹੈ
ਪਰ ਸਾਦਗੀ ਤਖਤਾਂ ਤੇ ਰਾਜ ਕਰਦੀ ਹੈ
ਹੁਣ ਜੇ ਕਦੇ ਮੇਰਾ ਖਿਆਲ ਆਵੇ
ਤਾਂ ਆਪਣਾ ਖਿਆਲ ਰੱਖੀ
ਉਹਦੀ ਸੀਰਤ ਹੋਰ ਵੀ ਨਿੱਖਰ ਜਾਂਦੀ
ਜਦ ਸਿਰ ਤੇ ਚੁੰਨੀ ਰੱਖਦੀ ਏ
ਆਪਣੀ ਗਲਤੀ ਨੂੰ ਨਾ ਮੰਨਣਾ
ਇੱਕ ਹੋਰ ਗਲਤੀ ਹੁੰਦੀ ਹੈ
ਯਕੀਨ ਮੰਨੋ ਜੋ ਤੁਹਾਨੂੰ
ਭੁੱਲ ਚੁੱਕਿਆ ਹੈ
ਤੁਹਾਨੂੰ ਉਹ ਯਾਦ ਕਰੂਗਾ
ਬਸ ਉਸਦੇ ਮਤਲਬ ਦੇ
ਦਿਨ ਆ ਜਾਣ ਦੋ
ਸਿਰਫ਼ ਦਿਖਾਵੇ ਲਈ ਚੰਗੇ ਬਣਨਾ
ਸ਼ਾਇਦ ਬੁਰੇ ਹੋਣ ਤੋਂ ਵੀ
ਜ਼ਿਆਦਾ ਬੁਰਾ ਹੈ
ਥੋੜਾ ਜਿਹਾ ਸਕੂਨ ਲੱਭੋ ਜਨਾਬ
ਇਹ ਜਰੂਰਤਾਂ ਤਾਂ ਕਦੇ ਖਤਮ
ਨਹੀਂ ਹੁੰਦੀਆਂ
ਇੱਕ ਹੀ ਦਿਲ ਸੀ
ਉਹ ਵੀ ਤੈਨੂੰ ਦੇ ਦਿੱਤਾ
ਜੇ ਹਜ਼ਾਰ ਵੀ ਹੁੰਦੇ
ਉਹ ਵੀ ਤੈਨੂੰ ਹੀ ਦਿੰਦੇ
ਜਾਣਦਾ ਬੁੱਝਦਾ ਸਭ ਕੁਝ ਹਾਂ ਮੈਂ
ਪਰ ਫਿਰ ਵੀ ਖਾਮੋਸ਼ ਹਾਂ ਮੈਂ